top of page

ਕੀ ਤੁਸੀਂ ਕੇਵਲ ਇਸ ਲਈ ਕਲੇਮ ਖੋ ਸਕਦੇ ਹੋ ਕਿਉਂਕਿ ਤੁਸੀਂ ਅੰਗ੍ਰੇਜ਼ੀ ਨਹੀਂ ਬੋਲਦੇ?

Author

GLTIS Content Team

Last Updated

1 ਮਾਰਚ 2026

Tags

Trucking, Trucking Finance, Trucking Insurance

ਹਾਂ, ਇਹ ਪੂਰੀ ਤਰ੍ਹਾਂ ਹੋ ਸਕਦਾ ਹੈ। ਜੇ ਤੁਸੀਂ FMCSA ਦੇ ਨਵੇਂ ਰੂਲਜ਼ ਨੂੰ ਧਿਆਨ ਨਾਲ ਵੇਖੋ, ਤਾਂ ਇਹ ਗੱਲ ਸਾਫ਼ ਹੁੰਦੀ ਹੈ ਕਿ ਹੁਣ ਉਹ ਡਰਾਈਵਰਾਂ ਤੋਂ ਉਮੀਦ ਕਰ ਰਹੇ ਹਨ ਕਿ ਉਹ ਅੰਗ੍ਰੇਜ਼ੀ ਨੂੰ ਸਮਝਣ ਅਤੇ ਬੋਲਣ ਵਿੱਚ ਸਮਰਥ ਹੋਣ।

ਪਰ ਜਿਨ੍ਹਾਂ ਭਾਰਤੀ ਜਾਂ ਪੰਜਾਬੀ ਡਰਾਈਵਰਾਂ ਲਈ ਇਹ ਅਸਾਨ ਨਹੀਂ, ਉਨ੍ਹਾਂ ਲਈ ਇਹ ਨਿਯਮ ਇੱਕ ਵੱਡੀ ਚੁਣੌਤੀ ਬਣ ਸਕਦੇ ਹਨ।

 

ਜੇ ਕਲੇਮ ਰਿਜੈਕਟ ਹੋ ਜਾਵੇ ਤਾਂ ਕੀ ਹੁੰਦਾ ਹੈ?

ਸੋਚੋ, ਤੁਸੀਂ ਦਿਨ-ਰਾਤ ਟਰੱਕ ਚਲਾਇਆ, ਕਈ ਰਾਜ ਪਾਰ ਕੀਤੇ, ਬਰਫ਼, ਮੀਂਹ, ਹਾਈਵੇ — ਸਾਰਾ ਕੁਝ ਝੱਲਿਆ। ਤੇ ਜਦੋਂ ਮੋਸਮ ਖ਼ਰਾਬ ਹੋ ਗਿਆ ਜਾਂ ਐਕਸੀਡੈਂਟ ਹੋ ਗਿਆ ਜਾਂ ਕੋਈ ਤਕਲੀਫ ਆਈ, ਤਾਂ ਤੁਸੀਂ ਸੋਚਦੇ ਹੋ ਕਿ ਇੰਸ਼ੋਰੈਂਸ ਤੁਹਾਡੀ ਰੱਖਿਆ ਕਰੇਗੀ।

ਪਰ ਜੇ ਕਲੇਮ ਰਿਜੈਕਟ ਹੋ ਗਿਆ?

ਉਹ ਸਾਰੀ ਮਿਹਨਤ ਦੀ ਕਮਾਈ ਹਵਾ ਵਿੱਚ ਉੱਡ ਜਾਂਦੀ ਹੈ। ਕਈ ਵਾਰੀ ਤਾਂ ਇਹੋ ਜਿਹਾ ਵੀ ਹੋ ਸਕਦਾ ਕਿ ਤੁਸੀਂ ਆਪਣੀ ਪੌਕੇਟ ਜਾਂ ਪਰਸਨਲ ਜਾਇਦਾਦ ਤੋਂ ਪੈਸਾ ਭਰੋ।

ਤੇ ਸਭ ਤੋਂ ਦੁਖਦਾਈ ਗੱਲ ਇਹ ਹੈ ਕਿ ਕਈ ਵਾਰੀ ਤੁਸੀਂ ਗਲਤ ਨਹੀਂ ਹੋਂਦੇ।ਸਿਰਫ਼ ਇੱਕ ਛੋਟੀ ਗਲਤੀ — ਜਿਵੇਂ ਕਿ ਕਾਗਜ਼ਾਤ ਵਿੱਚ ਗੜਬੜ, ਜਾਂ ਕਿਸੇ ਗੱਲ ਦੀ ਸਮਝ ਨਾ ਹੋਣਾ — ਤੇ ਕਲੇਮ ਰੁਕ ਜਾਂਦਾ ਜਾਂ ਰਿਜੈਕਟ ਹੋ ਜਾਂਦਾ।

 

FMCSA ਨੂੰ ਪਤਾ ਹੈ ਕਿ ਤੁਸੀਂ ਕਿਸੇ ਹੋਰ ਦੇਸ਼ ਤੋਂ ਆਏ ਹੋ — ਪਰ ਨਿਯਮ ਤਾ ਨਿਯਮ ਹਨ

FMCSA ਇਹ ਗੱਲ ਮੰਨਦੀ ਹੈ ਕਿ ਕਈ ਡਰਾਈਵਰ ਹੋਰ ਦੇਸ਼ਾਂ ਤੋਂ ਆਏ ਹਨ, ਪਰ ਜਦੋਂ ਇੰਸਪੈਕਸ਼ਨ ਜਾਂ ਕਲੇਮ ਦੀ ਗੱਲ ਆਉਂਦੀ ਹੈ, ਤਾਂ ਉਮੀਦ ਕੀਤੀ ਜਾਂਦੀ ਹੈ ਕਿ ਤੁਸੀਂ:

  • ਅੰਗ੍ਰੇਜ਼ੀ ਵਿਚ ਹਰ ਗੱਲ ਪੜ੍ਹ ਸਕੋ

  • ਸਵਾਲਾਂ ਦੇ ਜਵਾਬ ਦੇ ਸਕੋ

  • ਤੇ ਦਸਤਾਵੇਜ਼ ਸਹੀ ਤਰੀਕੇ ਨਾਲ ਭਰ ਸਕੋ

ਹੁਣ ਸੋਚੋ: ਤੁਸੀਂ ਲੰਬੀ ਡਰਾਈਵ ਤੋਂ ਆਏ ਹੋ, ਟਰੱਕ 'ਚ ਕੋਈ ਮਸਲਾ ਆ ਗਿਆ, ਤੇ ਹੁਣ ਤੁਸੀਂ ਡਬਲ ਤਣਾਅ 'ਚ ਹੋ — ਟਰੱਕ ਸੰਭਾਲੋ ਜਾਂ ਅੰਗ੍ਰੇਜ਼ੀ 'ਚ ਕਾਗਜ਼ਾਂ ਦੀ ਜਾਂਚ ਕਰੋ?

 

ਅਕਸਰ ਡਰਾਈਵਰ ਕਾਗਜ਼ਾਤ ਜਾਂ ਕਲੇਮ ਦੀ ਜ਼ਿਆਦਾ ਜਾਂਚ ਨਹੀਂ ਕਰਦੇ। ਤੇ ਇਹੋ ਗਲਤੀ ਕਦੇ ਕਦੇ ਤੁਹਾਡੇ ਕਲੇਮ ਨੂੰ ਰੋਕ ਜਾਂ ਰਿਜੈਕਟ ਕਰ ਦਿੰਦੀ ਹੈ।

 

ਇਸ ਲਈ ਤੁਹਾਨੂੰ ਚਾਹੀਦਾ ਹੈ ਕੋਈ ਆਪਣਾ

ਜੇ ਤੁਸੀਂ ਅੰਗ੍ਰੇਜ਼ੀ ਵਿੱਚ ਕਮਜ਼ੋਰ ਹੋ, ਤਾਂ ਇਹ ਤੁਹਾਡੀ ਗਲਤੀ ਨਹੀਂ — ਪਰ ਤੁਹਾਨੂੰ ਮਦਦ ਚਾਹੀਦੀ ਹੈ।

ਤੁਹਾਨੂੰ ਚਾਹੀਦਾ ਹੈ ਇੱਕ ਐਜੰਸੀ ਜਾਂ ਟੀਮ ਜੋ:

  • ਤੁਹਾਡੇ ਨਾਲ ਪੰਜਾਬੀ 'ਚ ਗੱਲ ਕਰੇ

  • ਇੰਸ਼ੋਰੈਂਸ ਜਾਂ FMCSA ਨਾਲ ਅੰਗ੍ਰੇਜ਼ੀ ਵਿੱਚ ਕੰਮ ਕਰੇ

  • ਕਲੇਮ, ਦਸਤਾਵੇਜ਼, ਤੇ ਪੇਪਰਵਰਕ ਨੂੰ ਸਹੀ ਤਰੀਕੇ ਨਾਲ ਹੈਂਡਲ ਕਰੇ

  • ਤਕਲੀਫ ਦੇ ਸਮੇਂ 'ਚ ਤੁਹਾਡਾ ਸਾਥ ਦੇਵੇ

ਕਈ ਡਰਾਈਵਰ ਖਾਮੋਸ਼ੀ ਨਾਲ ਝੱਲਦੇ ਰਹਿੰਦੇ ਹਨ — ਉਹ ਸੋਚਦੇ ਹਨ ਕਿ ਉਨ੍ਹਾਂ ਦੀ ਕੋਈ ਆਵਾਜ਼ ਨਹੀਂ। ਪਰ ਹਲ ਨਿਕਲ ਸਕਦੇ ਹਨ।ਕਈ ਲੋਕ ਤੇ ਟੀਮਾਂ ਹਨ ਜੋ ਤੁਹਾਡੀ ਭਾਸ਼ਾ, ਸੱਭਿਆਚਾਰ, ਤੇ ਸੰਘਰਸ਼ ਨੂੰ ਸਮਝਦੇ ਹਨ। ਉਹ ਤੁਹਾਡੇ ਅਤੇ ਸਿਸਟਮ ਦੇ ਵਿਚਕਾਰ ਪੁਲ ਬਣਦੇ ਹਨ।

 

ਆਖਰੀ ਗੱਲ — ਹੌਂਸਲਾ ਨਾ ਹਾਰੋ

ਤੁਸੀਂ ਇੱਥੇ ਆਪਣਾ ਭਵਿੱਖ ਬਣਾਉਣ ਆਏ ਹੋ।ਤੁਸੀਂ ਰੋਜ਼ਾਨਾ ਥਕਾਵਟ, ਲੰਬੀਆਂ ਰਾਹਵਾਂ, ਤੇ ਘਰ ਤੋਂ ਦੂਰ ਰਹਿ ਕੇ ਮਿਹਨਤ ਕਰ ਰਹੇ ਹੋ।

ਭਾਸ਼ਾ ਤੁਹਾਡੀ ਕਲੇਮ ਖ਼ਤਮ ਕਰਨ ਦਾ ਕਾਰਨ ਨਹੀਂ ਬਣਨੀ ਚਾਹੀਦੀ।

ਜੇ ਤੁਸੀਂ ਅਜੇ ਵੀ ਸ਼ੱਕ ਵਿਚ ਹੋ ਕਿ ਤੁਹਾਡਾ ਕਲੇਮ ਸਹੀ ਤਰੀਕੇ ਨਾਲ ਜਾ ਰਿਹਾ ਹੈ ਜਾਂ ਨਹੀਂ — ਜਾਂ ਤੁਹਾਨੂੰ ਕਾਗਜ਼ਾਤ, ਪਾਲਿਸੀ, ਜਾਂ ਕਿਸੇ ਗੱਲ ਦੀ ਸਮਝ ਨਹੀਂ ਆ ਰਹੀ — ਤਾਂ ਕਿਸੇ ਭਰੋਸੇਯੋਗ ਪੰਜਾਬੀ-ਬੋਲਣ ਵਾਲੀ ਟੀਮ ਨੂੰ ਫੋਨ ਕਰੋ।

ਇੱਕ ਸਹੀ ਸਲਾਹ, ਤੁਹਾਡੀ ਹਜ਼ਾਰਾਂ ਡਾਲਰ ਦੀ ਕਮਾਈ ਬਚਾ ਸਕਦੀ ਹੈ।

bottom of page