top of page

ਪੰਜਾਬੀ ਟਰੱਕ ਡਰਾਈਵਰ ਕਲੇਮ ਦੀ ਪ੍ਰਕਿਰਿਆ ਵਿੱਚ ਕਿਉਂ ਫਸ ਜਾਂਦੇ ਹਨ?

Author

GLTIS Content Team

Last Updated

1 ਮਾਰਚ 2026

Tags

Trucking, Trucking Insurance

ਇਹ ਸਿਰਫ਼ ਪੰਜਾਬੀ ਟਰੱਕਰ ਹੀ ਨਹੀਂ ਹਨ - ਦੁਨੀਆ ਦਾ ਹਰ ਟਰੱਕਰ ਦਾਅਵਿਆਂ ਦੀ ਪ੍ਰਕਿਰਿਆ ਦੌਰਾਨ ਤਣਾਅ ਅਤੇ ਬੇਵੱਸ ਮਹਿਸੂਸ ਕਰ ਸਕਦਾ ਹੈ । ਭਾਵੇਂ ਇਹ ਕੋਈ ਹਾਦਸਾ ਹੋਵੇ, ਨੁਕਸਾਨ ਦੀ ਰਿਪੋਰਟ ਹੋਵੇ, ਜਾਂ ਬੀਮਾ ਦਾਅਵਾ ਹੋਵੇ, ਇਹ ਸਥਿਤੀਆਂ ਉਲਝਣ ਵਾਲੀਆਂ ਅਤੇ ਸੰਭਾਲਣ ਵਿੱਚ ਮੁਸ਼ਕਲ ਹੋ ਸਕਦੀਆਂ ਹਨ।

ਪਰ ਜਦੋਂ ਅਸੀਂ ਧਿਆਨ ਨਾਲ ਦੇਖਦੇ ਹਾਂ, ਤਾਂ ਅਸੀਂ ਦੇਖਦੇ ਹਾਂ ਕਿ ਅਮਰੀਕਾ ਵਿੱਚ ਪੰਜਾਬੀ ਟਰੱਕ ਚਾਲਕਾਂ ਨੂੰ ਅਕਸਰ ਵਿਲੱਖਣ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਦਾਅਵਿਆਂ ਦੌਰਾਨ ਦੇਰੀ ਜਾਂ ਇਨਕਾਰ ਦੀ ਸੰਭਾਵਨਾ ਨੂੰ ਵਧਾਉਂਦੀਆਂ ਹਨ। ਆਓ ਦੇਖੀਏ ਕਿ ਅਜਿਹਾ ਕਿਉਂ ਹੁੰਦਾ ਹੈ ਅਤੇ ਇਸਨੂੰ ਕਿਵੇਂ ਠੀਕ ਕਰਨਾ ਹੈ।

1. ਭਾਸ਼ਾ ਤੇ ਕਮਿਊਨਿਕੇਸ਼ਨ ਦੀ ਘਾਟ

ਪੰਜਾਬੀ ਟਰੱਕਰ ਆਪਣੀ ਭਾਸ਼ਾ ਵਿੱਚ ਆਰਾਮ ਮਹਿਸੂਸ ਕਰਦੇ ਹਨ, ਪਰ ਜਦੋਂ ਗੱਲ ਆਉਂਦੀ ਹੈ ਇਨਸ਼ੋਰੈਂਸ ਕੰਪਨੀਆਂ, ਪੁਲਿਸ ਜਾਂ ਬ੍ਰੋਕਰ ਨਾਲ ਗੱਲ ਕਰਨ ਦੀ, ਤਾਂ ਅੰਗਰੇਜ਼ੀ ਦੀ ਘਾਟ ਮਹਿਸੂਸ ਹੁੰਦੀ ਹੈ।

ਇਸ ਕਰਕੇ ਅਕਸਰ:

  • ਇਨਸ਼ੋਰੈਂਸ ਦੀਆਂ ਸ਼ਰਤਾਂ ਸਮਝ ਨਹੀਂ ਆਉਂਦੀਆਂ

  • ਗਲਤ ਜਾਂ ਅਧੂਰੀ ਜਾਣਕਾਰੀ ਦਿੰਦੀਆਂ ਹਨ

  • ਸਮੇਂ ਸਿਰ ਕਲੇਮ ਨਹੀਂ ਕਰ ਪਾਉਂਦੇ

 

2. ਡਰਾਈਵਿੰਗ ਤੇ ਧਿਆਨ, ਰਿਕਾਰਡ ਤੇ ਨਹੀਂ

ਸਾਡੇ ਟਰੱਕਰ ਮਹਿਨਤੀ ਹਨ। ਉਹ ਸਾਰਾ ਸਮਾਂ ਸੜਕਾਂ ਤੇ ਲੰਘਾ ਦਿੰਦੇ ਹਨ। ਪਰ ਕਲੇਮ ਕਰਦੇ ਸਮੇਂ ਰਿਕਾਰਡ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ।

ਬਿਨਾਂ ਰਿਕਾਰਡ ਦੇ:

  • ਬਿਲ ਆਫ ਲੇਡਿੰਗ

  • ਮੁਰੰਮਤ ਦੀ ਜਾਣਕਾਰੀ

  • ਪਿਛਲੇ ਕਲੇਮ ਦੇ ਰਿਕਾਰਡ

  • ਡਿਲੀਵਰੀ ਰਸੀਦਾਂ

 

3. ਡਿਜ਼ੀਟਲ ਨੋਲਜ ਦੀ ਘਾਟ

ਬਹੁਤ ਸਾਰੇ ਟਰੱਕਰ ਅਜੇ ਵੀ ਆਨਲਾਈਨ ਸਿਸਟਮ ਜਾਂ ਐਪਸ ਵਰਤਣ ਵਿੱਚ ਪਿਛੇ ਹਨ। ਕਈ ਵਾਰ ਉਨ੍ਹਾਂ ਨੂੰ:

  • ਕਲੇਮ ਪੋਰਟਲ ਵਰਤਣਾ ਨਹੀਂ ਆਉਂਦਾ

  • ਡਾਕੂਮੈਂਟ ਅੱਪਲੋਡ ਕਰਨਾ ਔਖਾ ਲੱਗਦਾ

  • ਇਨਸ਼ੋਰੈਂਸ ਦੀਆਂ ਨਵੀਆਂ ਨੀਤੀਆਂ ਪੜ੍ਹਨੀਆਂ ਨਹੀਂ ਆਉਂਦੀਆਂ

ਇਹਨਾਂ ਸਭ ਗੱਲਾਂ ਕਰਕੇ ਉਹ ਮੁਸ਼ਕਲ ਵਿੱਚ ਫਸ ਜਾਂਦੇ ਹਨ।

 

4. ਗਲਤ ਏਜੰਟ ਚੁਣਨਾ

ਇਹ ਸਭ ਤੋਂ ਵੱਡੀ ਗਲਤੀ ਹੈ। ਕਈ ਵਾਰ ਪੰਜਾਬੀ ਡਰਾਈਵਰ ਉਹਨਾਂ ਏਜੰਟਾਂ ਉੱਤੇ ਭਰੋਸਾ ਕਰ ਲੈਂਦੇ ਹਨ ਜੋ:

  • ਨਵੇਂ ਨੇ

  • ਸਿਰਫ ਭਾਸ਼ਾ ਜਾਂ ਜਾਣ ਪਛਾਣ ਕਾਰਨ ਚੁਣੇ ਜਾਂਦੇ ਨੇ

  • ਮਸਲੇ ਦੇ ਸਮੇਂ ਗਾਇਬ ਹੋ ਜਾਂਦੇ ਹਨ

ਇਹ ਏਜੰਟ ਅਕਸਰ:

  • ਗਲਤ ਸਲਾਹ ਦਿੰਦੇ ਹਨ

  • ਪੂਰਾ ਰਸਤਾ ਨਹੀਂ ਦੱਸਦੇ

  • ਇਨਸ਼ੋਰੈਂਸ ਦੀ ਪਾਲਿਸੀ ਸਹੀ ਤਰ੍ਹਾਂ ਨਹੀਂ ਸਮਝਾਉਂਦੇ

 

5. ਏਜੰਟ ਦੀ ਪਿਛੋਕੜ ਜਾਂ ਤਜਰਬਾ ਨਹੀਂ ਵੇਖਣਾ

ਸਿਰਫ ਇਹ ਦੇਖਣਾ ਕਿ ਏਜੰਟ ਪੰਜਾਬੀ ਜਾਂ ਜਾਣ ਪਛਾਣ ਵਾਲਾ ਹੈ, ਕਾਫੀ ਨਹੀਂ। ਇਹ ਵੀ ਵੇਖੋ:

  • ਉਹ ਕਿੰਨੇ ਸਾਲਾਂ ਤੋਂ ਕੰਮ ਕਰ ਰਿਹਾ  ਹੈ 

  • ਕੀ ਉਸ ਨੇ ਕਦੇ ਕਲੇਮ ਹੱਲ ਕਰਵਾਏ ਨੇ

 

ਹੁਣ ਕੀ ਕਰੀਏ?

ਹਰ ਪੰਜਾਬੀ ਟਰੱਕਰ ਨੂੰ ਆਪਣੇ ਹੱਕ ਤੇ ਜ਼ਿੰਮੇਵਾਰੀਆਂ ਦੀ ਸਮਝ ਹੋਣੀ ਚਾਹੀਦੀ ਹੈ। ਇਹ ਰਹੇ ਕੁਝ ਤਰੀਕੇ:

  1. ਹਰ ਰਿਕਾਰਡ ਨੂੰ ਸਹੀ ਢੰਗ ਨਾਲ ਸੰਭਾਲੋ

  2. ਥੋੜ੍ਹੀ ਬਹੁਤ ਡਿਜ਼ੀਟਲ ਸਿੱਖਿਆ ਲਓ

  3. ਤਜਰਬੇਕਾਰ ਅਤੇ ਸਚੇ ਏਜੰਟ ਚੁਣੋ

  4. ਸਥਾਨਕ ਸਮਾਜਕ ਵਰਕਸ਼ਾਪ ਜਾਂ ਵੈਬਿਨਾਰ ਵਿੱਚ ਸ਼ਾਮਲ ਹੋਵੋ

  5. ਸਿਰਫ ਦੋਸਤਾਂ ਦੀ ਸਲਾਹ ਉੱਤੇ ਨਾ ਜਾਓ, ਮਾਹਿਰਾਂ ਨਾਲ ਗੱਲ ਕਰੋ

  6. ਪਾਲਿਸੀ ਦੀ ਪੂਰੀ ਸਮਝ ਲਵੋ, ਫਿਰ ਦਸਤਖਤ ਕਰੋ

 

ਆਖਰੀ ਗੱਲ

ਕਲੇਮ ਕਿਸੇ ਵੀ ਟਰੱਕ ਬਿਜ਼ਨਸ ਦਾ ਹਿੱਸਾ ਹੈ। ਪਰ ਜੇ ਤੁਸੀਂ ਸਾਵਧਾਨ ਰਹੋ, ਸਹੀ ਸਲਾਹ ਲਵੋ ਅਤੇ ਸਹੀ ਲੋਕਾਂ ਨਾਲ ਕੰਮ ਕਰੋ, ਤਾਂ ਤੁਸੀਂ ਇਸ ਸਮੱਸਿਆ ਤੋਂ ਬਚ ਸਕਦੇ ਹੋ।

ਸਮੱਸਿਆ ਆਉਣੀ ਤਾਂ ਪੱਕੀ ਹੈ, ਪਰ ਤਿਆਰੀ ਤੁਹਾਡੀ ਹੋਣੀ ਚਾਹੀਦੀ ਹੈ।

bottom of page