ਜਦੋਂ ਕਲੇਮ ਆਉਂਦਾ ਹੈ ਤਾਂ ਤੁਹਾਡੀ ਮਦਦ ਕਰਨ ਲਈ ਕੋਈ ਕਿਉਂ ਨਹੀਂ ਹੁੰਦਾ
Author
Last Updated
19 ਫ਼ਰਵਰੀ 2026
Tags
Trucking, Trucking Finance, Trucking Insurance

ਇਹ ਇੱਕ ਅਜਿਹਾ ਸਵਾਲ ਹੈ ਜੋ ਕਈ ਟਰੱਕ ਚਾਲਕ ਲਾਕ ਆਪਣੇ ਮਨ ਵਿੱਚ ਰੱਖਦੇ ਹਨ, ਪਰ ਕਦੇ ਉੱਚਾਰਦੇ ਨਹੀਂ। ਤੁਸੀਂ ਰੋਜ਼ਾਨਾ ਸੜਕਾਂ 'ਤੇ ਹੋ, ਕਈ ਘੰਟੇ ਡਰਾਈਵ ਕਰਦੇ ਹੋ, ਰਾਤਾਂ ਦੀ ਨੀਂਦ ਕੁਰਬਾਨ ਕਰਦੇ ਹੋ — ਸਿਰਫ਼ ਆਪਣਾ ਕੰਮ ਚੰਗੀ ਤਰ੍ਹਾਂ ਕਰਨ ਲਈ।
ਪਰ ਕਈ ਵਾਰ ਕੰਮ ਸਿੱਧਾ ਨਹੀਂ ਹੁੰਦਾ। ਹਰ ਰੋਜ਼ ਖਤਰਾ ਹੁੰਦਾ ਹੈ — ਐਕਸੀਡੈਂਟ, ਕਾਰਗੋ ਦਾ ਨੁਕਸਾਨ, ਮੌਸਮ ਦੀ ਮਾਰ, ਜਾਂ ਹੋਰ ਕੋਈ ਤਕਲੀਫ। ਇਹ ਸਾਰ ੀਆਂ ਗੱਲਾਂ ਟਰੱਕਿੰਗ ਦੇ ਕੰਮ ਦਾ ਹਿੱਸਾ ਹਨ।
ਹੁਣ ਸੋਚੋ — ਇੱਕ ਦਿਨ ਕੁਝ ਗਲਤ ਹੋ ਜਾਂਦਾ ਹੈ। ਛੋਟਾ ਜਿਹਾ ਐਕਸੀਡੈਂਟ ਜਾਂ ਲੋਡ ਨੂੰ ਨੁਕਸਾਨ। ਇਹ ਅਜਿਹਾ ਕੁਝ ਨਹੀਂ ਜੋ ਪਹਿਲਾਂ ਕਦੇ ਨਹੀਂ ਹੋਇਆ। ਹਰ ਕਾਰੋਬਾਰ ਵਿੱਚ ਉਤਾਰ ਚੜ੍ਹਾਵ ਹੁੰਦੇ ਹਨ।
ਪਰ ਜਦੋਂ ਇਹ ਚੀਜ਼ ਤੁਹਾਡੇ ਨਾਲ ਹੁੰਦੀ ਹੈ, ਤਾਂ ਤੁਹਾਨੂੰ ਆਪਣੇ ਇੰਸ਼ੋਰੈਂਸ ਵਾਲਿਆਂ ਤੋਂ ਮਦਦ ਦੀ ਉਮੀਦ ਹੁੰਦੀ ਹੈ।
ਪਰ ਕੋਈ ਜਵਾਬ ਨਹੀਂ ਆਉਂਦਾ।
ਤੁਸੀਂ ਕਾਲ ਕਰਦੇ ਹੋ, ਫਿਰ ਕਰਦੇ ਹੋ... ਕੋਈ ਉਠਾਉਂਦਾ ਨਹੀਂ।ਕਦੇ ਉੱਠਾ ਵੀ ਲੈਂਦੇ ਹਨ, ਤਾਂ ਸਿੱਧਾ ਕ ਹਿ ਦਿੰਦੇ ਹਨ — “ਕਲੇਮ ਨਹੀਂ ਬਣਦਾ।”ਕੋਈ ਗਾਈਡ ਕਰਦਾ ਨਹੀਂ, ਕੋਈ ਦਸਤਾਵੇਜ਼ ਨਹੀਂ ਮੰਗਦਾ, ਕੋਈ ਸਹੀ ਤਰੀਕਾ ਨਹੀਂ ਦੱਸਦਾ।
ਤੁਸੀਂ ਅਕੇਲੇ ਮਹਿਸੂਸ ਕਰਦੇ ਹੋ।
ਜਦੋਂ ਕੋਈ ਦਿਸਾ ਨਹੀਂ ਮਿਲਦੀ, ਉਦੋਂ ਗਲਤੀਆਂ ਹੁੰਦੀਆਂ ਹਨ
ਕਈ ਵਾਰੀ ਟਰੱਕ ਡਰਾਈਵਰ ਬਿਨਾਂ ਜਾਣਕਾਰੀ ਦੇ ਆਪਣੀ ਸੂਝ ਬੂਝ 'ਤੇ ਕੰਮ ਕਰਦੇ ਹਨ।ਉਹ ਸਮਝਦੇ ਹਨ ਕਿ ਉਹ ਸਹੀ ਕਰ ਰਹੇ ਹਨ, ਪਰ ਅਸਲ 'ਚ ਉਹ ਕੁਝ ਅਜਿਹਾ ਕਰ ਜਾਂਦੇ ਹਨ ਜੋ ਇੰਸ਼ੋਰੈਂਸ ਦੀ ਪਾਲਿਸੀ ਦੇ ਖਿਲਾਫ ਹੁੰਦਾ ਹੈ।
ਕਲੇਮ ਠੀਕ ਤਰੀਕੇ ਨਾਲ ਫਾਇਲ ਨਹੀਂ ਹੁੰਦਾ
ਗਲਤ ਪੇਪਰਵਰਕ ਭੇਜਿਆ ਜਾਂਦਾ ਹੈ
ਬ੍ਰੋਕਰ ਤੋਂ ਜ਼ਰੂਰੀ ਕਾਗਜ਼ ਨਹੀਂ ਲਏ ਜਾਂਦੇ
ਜਾਂ ਪੂਰੀ ਜਾਣਕਾਰੀ ਨਹੀਂ ਦਿੱਤੀ ਜਾਂਦੀ
ਅਤੇ ਆਖਿਰਕਾਰ ਕਲੇਮ ਰਿਜੈਕਟ ਹੋ ਜਾਂਦਾ ਹੈ।
ਸਿਰਫ਼ ਇਸ ਲਈ ਕਿਉਂਕਿ ਕਿਸੇ ਨੇ ਸਮੇਂ 'ਤੇ ਦੱਸਿਆ ਨਹੀਂ ਕਿ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ।
ਇੱਕ ਏਜੰਟ ਦੀ ਡਿਊਟੀ ਸਿਰਫ਼ ਪਾਲਿਸੀ ਵੇਚਣ ਦੀ ਨਹੀਂ ਹੁੰਦੀ
ਸੱਚ ਗੱਲ ਏ ਕਿ ਬਹੁਤ ਸਾਰੇ ਏਜੰਟ ਸਿਰਫ਼ ਪਾਲਿਸੀ ਵੇਚਣ ਆਉਂਦੇ ਹਨ। ਉਹ ਤੁਹਾਨੂੰ ਨਾ ਤਾਂ ਕੁਝ ਸਮਝਾਉਂਦੇ ਹਨ, ਨਾ ਹੀ ਦੱਸਦੇ ਹਨ ਕਿ ਕਲੇਮ ਕਿਵੇਂ ਬਣੇਗਾ, ਤੇ ਨਾ ਹੀ ਇਹ ਕਿ ਬ੍ਰੋਕਰ ਤੋਂ ਕੀ ਲੈਣਾ ਹੈ।
ਉਦੋਂ ਜਦੋਂ ਮਾੜਾ ਸਮਾਂ ਆਉਂਦਾ ਹੈ, ਤੁਸੀਂ ਅਕੇਲੇ ਖੜੇ ਹੋਂਦੇ ਹੋ, ਕੋਈ ਪੈਪਰ ਸਹੀ ਨਹੀਂ, ਕੋਈ ਦਿਸ਼ਾ ਨਹੀਂ, ਤੇ ਸਮਾਂ ਵੀ ਘੱਟ।
ਇਹ ਗਲਤ ਹੈ।
ਮਦਦ ਕਲੇਮ ਤੋਂ ਪਹਿਲਾਂ ਚਾਹੀਦੀ ਹੁੰਦੀ ਹੈ, ਬਾਅਦ ਵਿਚ ਨਹੀਂ
ਇਹ ਗੱਲ ਬਹੁਤ ਘੱਟ ਡਰਾਈਵਰਾਂ ਨੂੰ ਪਤਾ ਹੁੰਦੀ ਹੈ ਕਿ:
ਅਕਸਰ ਕਲੇਮ ਉਦੋਂ ਰਿਜੈਕਟ ਹੁੰਦੇ ਹਨ ਜਦੋਂ ਪਾਲਿਸੀ ਬਣੀ ਸੀ — ਨਾ ਕਿ ਜਦੋਂ ਹਾਦਸਾ ਹੋਇਆ।
ਹੁਣੇ ਦੇ ਅੰਕੜੇ ਤੇ ਰਿਸਰਚ ਦਿਖਾਉਂਦੇ ਹਨ ਕਿ ਅਧਿਕਤਰ ਕਮਰਸ਼ੀਅਲ ਟਰੱਕ ਇੰਸ਼ੋਰੈਂਸ ਕਲੇਮ ਇਸ ਲਈ ਰਿਜੈਕਟ ਹੁੰਦੇ ਹਨ ਕਿਉਂਕਿ:
ਪਾਲਿਸੀ ਵਿੱਚ ਜ਼ਰੂਰੀ ਕਵਰੇਜ ਸ਼ਾਮਿਲ ਨਹੀਂ ਸੀ
ਜਾਂ ਡਰਾਈਵਰ ਨੂੰ ਪਤਾ ਹੀ ਨਹੀਂ ਸੀ ਕਿ ਕਿਹੜੇ ਕਾਗਜ਼ ਲੋੜੀਂਦੇ ਹਨ
ਇੱਕ ਚੰਗਾ ਏਜੰਟ ਤੁਹਾਨੂੰ ਪਹਿਲਾਂ ਤੋਂ ਤਿਆਰ ਕਰਦਾ ਹੈ
ਜਦੋਂ ਤੁਹਾਡੇ ਕੋਲ ਇੱਕ ਅਨੁਭਵੀ, ਸਚਾ ਏਜੰਟ ਹੁੰਦਾ ਹੈ ਤਾਂ ਉਹ ਤੁਹਾਨੂੰ ਕਦੇ ਵੀ ਅਕੇਲਾ ਨਹੀਂ ਛੱਡਦਾ।
ਉਹ ਤੁਹਾਨੂੰ:
ਤੁਹਾਡੀ ਕਾਰਗੋ, ਰੂਟ, ਤੇ ਬਿਜ਼ਨਸ ਦੀ ਸਮਝ ਲੈ ਕੇ ਕਵਰੇਜ ਦਿੰਦਾ ਹੈ
ਦੱਸਦਾ ਹੈ ਕਿ ਬ੍ਰੋਕਰ ਤੋਂ ਕਿਹੜੇ ਕਾਗਜ਼ ਲੈਣੇ ਹਨ
ਕੀ ਰਿਕਾਰਡ ਰੱਖਣਾ ਹੈ (BOL, POD, Inspection reports)
ਕੀ ਚੀਜ਼ ਲੋੜੀਂਦੀ ਹੈ ਜੇ ਕਦੇ ਕਲੇਮ ਆਏ
ਇਹੀ ਗਾਈਡੈਂਸ ਤੁਹਾਡੀ ਕਮਾਈ ਨੂੰ ਬਚਾ ਸਕਦੀ ਹੈ।
ਆਖਰੀ ਗੱਲ — ਤੁਸੀਂ ਅਕੇਲੇ ਨਹੀਂ ਹੋ, ਬੱਸ ਸਹੀ ਟੀਮ ਚਾਹੀਦੀ ਹੈ
ਜੇ ਤੁਸੀਂ ਵੀ ਇਹ ਮਹਿਸੂਸ ਕਰਦੇ ਹੋ ਕਿ ਜਦੋਂ ਮਾੜਾ ਸਮਾਂ ਆਉਂਦਾ ਹੈ ਤਾਂ ਕੋਈ ਤੁਹਾਡੇ ਨਾਲ ਨਹੀਂ ਹੁੰਦਾ, ਤਾਂ ਯਕੀਨ ਕਰੋ ਤੁਸੀਂ ਇਕੱਲੇ ਨਹੀਂ ਹੋ।
ਪਰ ਤੁਸੀਂ ਇਹ ਜ਼ਿੰਦਗੀ ਇਕੱਲੇ ਨਹੀਂ ਲੰਘਾਉਣੀ।ਤੁਹਾਨੂੰ ਲੋੜ ਹੈ ਇੱਕ ਐਜੰਟ ਦੀ ਜੋ ਤੁਹਾਡੀ ਭਾਸ਼ਾ ਵੀ ਜਾਣਦਾ ਹੋਵੇ, ਤੇ ਇੰਸ਼ੋਰੈਂਸ ਦੇ ਕਾਨੂੰਨ ਵੀ।
ਜੋ ਤੁਹਾਨੂੰ ਪਾਲਿਸੀ ਲੈਣ ਸਮੇਂ ਹੀ ਦੱਸੇ ਕਿ ਕੀ ਰੱਖਣਾ ਹੈ, ਤੇ ਕਿਵੇਂ ਰੱਖਣਾ ਹੈ।
ਕਿਉਂਕਿ ਜਦੋਂ ਸਮਾਂ ਆਉਂਦਾ ਹੈ, ਤਾਂ ਜਿਹੜਾ ਸਹੀ ਐਜੰਟ ਹੁੰਦਾ ਹੈ — ਉਹੀ ਤੁਹਾਡੀ ਬਚਤ ਹੁੰਦਾ ਹੈ।ਨਹੀਂ ਤਾਂ ਤੁਸੀਂ ਆਪਣਾ ਕਲੇਮ ਤਾਂ ਖੋ ਦਿੰਦੇ ਹੋ, ਕਈ ਵਾਰੀ ਆਪਣੀ ਕਮਾਈ ਵੀ।
